Lohri Punjabi Boliyan Lyrics from Kishtu k 2022

Kishtu k ( Kanishtha Kaushik ) is a 6-7-year-old girl. She is a renowned child musician, performer also a popular social media influencer. She usually posts videos from Panjabi Boliyan.

Social media of Kishtu k

ਨਵੀਆਂ ਪੰਜਾਬੀ ਬੋਲੀਆਂ ਜੋ ਕਿਸ਼ਤੂ-ਕੇ Kishtu k (Kanishtha Kaushik) ਦਵਾਰਾ ਗਾਈਆਂ ਗਈਆਂ ਹਨ

ਲੈ ਸੁਣ ਲੈ ਭੈਣ ਜੀ
ਮੈਂ ਤਾਂ ਜੇਠ ਨੂੰ ਜੀ ਜੀ ਆਖਾਂ
ਮੈਂ ਤਾਂ ਜੇਠ ਨੂੰ ਜੀ ਜੀ ਆਖਾਂ
ਮੈਨੂੰ ਕਹਿੰਦਾ ਫੁਟ
ਨੀ ਫੇਰ ਤੂੰ ਕਿ ਕਿਹਾ ??
ਮੈਂ ਕਿ ਕਹਿਣਾ ਸੀ |
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ
ਜੇਠ ਨੂੰ ਅੱਗ ਲੱਗ ਜੇ
ਸਣੇ ਪਜਾਮੇ ਕੋਟ

ਚੀਨ ਦਾ ਮਾਲ

ਲੈ ਸੁਣ ਲੈ ਭੈਣ ਜੀ
ਸੱਸ ਮੇਰੀ ਨੇ ਮੁੰਡੇ ਜੰਮੇ
ਸਿਰ ਬੰਨ ਰੁਮਾਲ
ਸੱਸ ਮੇਰੀ ਨੇ ਮੁੰਡੇ ਜੰਮੇ
ਸਿਰ ਬੰਨ ਰੁਮਾਲ
ਨੀ ਦੇਖੋ, ਨੀ ਦੇਖੋ
ਚੀਨ ਦਾ ਮਾਲ
ਦੇਖੋ ਕੰਪਨੀ ਦਾ ਮਾਲ
ਦੇਖੋ ਚੀਨ ਦਾ ਮਾਲ
ਦੇਖੋ ਕੰਪਨੀ ਦਾ ਮਾਲ
ਦੇਖੋ ਚੀਨ ਦਾ ਮਾਲ

ਨੀ ਕਹਿੰਦੇ ਕਾਲੇ ਕੱਛੇ ਪਾਉਣੇ

ਲੈ ਸੁਣ ਲੈ ਭੈਣ ਜੀ
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਰੋਣੇ ਪੋਣੇ
ਸੱਸ ਮੇਰੀ ਨੇ ਮੁੰਡੇ ਜੰਮੇ
ਮੁੰਡੇ ਜੰਮੇ ਰੋਣੇ ਪੋਣੇ
ਨੀ ਤੈਨੂੰ ਪਤਾ ਕਿ ਕਹਿੰਦੇ ?
ਕਿ
ਨੀ ਕਹਿੰਦੇ ਕਾਲੇ ਕੱਛੇ ਪਾਉਣੇ
ਨੀ ਕਹਿੰਦੇ ਕਾਲੇ ਕੱਛੇ ਪਾਉਣੇ
ਨੀ ਕਹਿੰਦੇ ਕਾਲੇ ਕੱਛੇ ਪਾਉਣੇ

ਬਹੁਤੇ ਪੀਣ ਆਲਆਂ ਦਾ ਹਾਲ

ਲੈ ਸੁਣ ਲੈ ਭੈਣ ਜੀ
ਬਹੁਤੇ ਪੀਣ ਆਲਆਂ ਦਾ ਹਾਲ
ਹੋਰਾਂ ਨੇ ਪਿੱਤੀ ਤੁਪਕਾ ਤੁਪਕਾ
ਹੋਰਾਂ ਨੇ ਪਿੱਤੀ ਤੁਪਕਾ ਤੁਪਕਾ
ਬਹੁਤੀ ਪੀ ਗਿਆ ਤੂੰ ਵੇ,
ਕੌਣ ਮੈਂ ?
ਹਾਂ ਤੂੰ ਵੇ
ਥੋੜੀ ਪੀ ਲਿਆ ਕਰ ਵੇ ਮੁੰਡਿਆਂ
ਕੁੱਤੇ ਚੱਟਦੇ ਮੂੰਹ ਵੇ
ਥੋੜੀ ਪੀ ਲਿਆ ਕਰ ਵੇ ਮੁੰਡਿਆਂ
ਕੁੱਤੇ ਚੱਟਦੇ ਮੂੰਹ ਵੇ
ਥੋੜੀ ਪੀ ਲਿਆ ਕਰ ਵੇ ਮੁੰਡਿਆਂ
ਕੁੱਤੇ ਚੱਟਦੇ ਮੂੰਹ ਵੇ

ਮੇਰਾ ਮਾਹੀ ਲੱਗਿਆ ਪਟਵਾਰੀ

ਲੈ ਸੁਣ ਲੈ ਭੈਣ ਜੀ
ਤੇਰਾ ਮਾਹੀਆਂ ਤਾਂ ਡਾਕਟਰ ਲੱਗਿਆ
ਤੇਰਾ ਚਲਾਉਂਦਾ ਲਾਰੀ
ਤੇਰਾ ਮਾਹੀਆਂ ਤਾਂ ਡਾਕਟਰ ਲੱਗਿਆ
ਤੇਰਾ ਚਲਾਉਂਦਾ ਲਾਰੀ
ਮੇਰੇ ਨਾਮ ਓਹਦੀ ਫਰਦ ਬੋਲਦੀ
ਮੁੱਛ ਖੜੀ ਸਰਦਾਰੀ
ਮੇਰੇ ਨਾਮ ਓਹਦੀ ਫਰਦ ਬੋਲਦੀ
ਮੁੱਛ ਖੜੀ ਸਰਦਾਰੀ
ਨੀ ਕਿ ਕਿ ਕਰਦਾ ?
ਨੀ ਗੱਜਾ ਚ, ਨੀ ਗੱਜਾ ਚ
ਗੱਜਾ ਚ ਪਿਆਰ ਪੁੱਛਦਾ
ਮੇਰਾ ਮਾਹੀ ਲੱਗਿਆ ਪਟਵਾਰੀ
ਗੱਜਾ ਚ ਪਿਆਰ ਪੁੱਛਦਾ
ਮੇਰਾ ਮਾਹੀ ਲੱਗਿਆ ਪਟਵਾਰੀ
ਗੱਜਾ ਚ ਪਿਆਰ ਪੁੱਛਦਾ
ਮੇਰਾ ਮਾਹੀ ਲੱਗਿਆ ਪਟਵਾਰੀ

ਗੋਲਗੱਪ ਓਹਦੇ ਸੰਘ ਵਿਚ

ਲੈ ਭੈਣੇ ਝੁੱਡੂ ਦੀ ਗੱਲ ਸੁਣ ਲੈ
ਮੈਂ ਗਈ ਸੀ ਮੇਲੇ ਝੁੱਡੂ ਮਗਰੇ ਮਗਰੇ ਆ ਗਿਆ
ਮੈਂ ਗਈ ਸੀ ਮੇਲੇ ਝੁੱਡੂ ਮਗਰੇ ਮਗਰੇ ਆ ਗਿਆ
ਮੈਂ ਖਾਦੀਆਂ ਖਿੱਲੀਆਂ ਤੇ ਝੁੱਡੂ ਗੋਲਗੱਪੇ ਖਾ ਗਿਆ
ਨੀ ਫੇਰ ਕਿ ਹੋਇਆ ਹੋਣਾ ਕਿ ਸੀ
ਅੜ ਗਿਆ ਨੀ ਗੋਲਗੱਪ ਓਹਦੇ ਸੰਘ ਵਿਚ
ਅੜ ਗਿਆ ਨੀ ਗੋਲਗੱਪ ਓਹਦੇ ਸੰਘ ਵਿਚ

Lohri Boliyan

ਸੁਨਦਰ ਮੁਨਦਰੀਏ
ਓ ਭੈਣ ਭਰ ਕੇ ਆਇਓ ਪੰਜਾਬ
ਮੈਂ ਸੋਹਣੇ ਵੀਰ ਦੀ ਲੋਹੜੀ ਮਨਾਵਾ
ਸੁੰਦਰ ਮੁੰਦਰਿਓ
ਈਸ਼ਰ ਆਏ ਦਲਿੱਦਰ ਜਾਏ
ਧੂਣੇ ਦੇ ਦੁਆਲੇ ਕਿਕੱਲੀ ਪਾਵਾ
ਸੁੰਦਰ ਮੁੰਦਰਿਓ