Kharche Lyrics By Hustinder In Punjabi

ਖਰਚੇ (Kharche) This Punjabi song by the Hustinder. Prabhjot Matwar writes this song’s lyrics. The music for this song is given by Desi Crew.

Album: Youngsters

ਖਰਚੇ Lyrics In Punjabi

ਭਾਬੀ ਕੰਨ ਜ਼ਰਾ ਮੇਰੇ ਵੱਲ ਕਰੀ
ਹਾਲੇ ਬਾਈ ਕੋਲ ਨਾ ਗੱਲ ਕਰੀ
ਛੇਤੀ ਦੱਸ ਕੀ ਨਵੀਂ ਬੁਝਾਰਤ ਪਾਉਣੀ
ਮੈਂ ਵੀਰ ਤੇਰੇ ਦੀ ਰੋਟੀ ਲਾਉਣੀ

ਉਹ ਬਾਈ ਮੇਰੇ ਦੀ ਸਾਲੀ ਜਿਹੜੀ
ਨੀ ਪੜ੍ਹਦੀ ਆ ਮੁਹਾਲੀ ਜਿਹੜੀ
ਹਾਂ ਸੁਣੀ ਜਾਨੀ ਆ ਅੱਗੇ ਬੋਲ ਵੇ
ਮਨ ਦੀ ਘੁੰਡੀ ਸਾਰੀ ਖੋਲ ਵੇ

ਉਹ ਮਨ ਮੇਰੇ ਵਿਚ ਜੁਗਤ ਆਈ ਆ
ਦੋਨੇ ਟੱਬਰ ਤਰ ਜਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਹੈ ਖਰਚਾ ਆਪਾਂ ਕਰ ਦਾਂਗੇ

ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਸਾਰਾ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ

ਪਾਈਆਂ ਕੀ ਨਵੀਆਂ ਪਾਉਣੀਏ ਲੀਹਾਂ
ਅਸੀਂ ਮਾਂ ਪਿਓ ਦੇ ਘਰ ਦੋ ਹੀ ਧੀਆਂ
ਦੱਸ ਮੈਂ ਕੀ ਤੁਹਾਡਾ ਮਾੜਾ ਚਾਹੁਣਾ
ਨੀ ਫ਼ਾਇਦੇ ਦੀ ਗੱਲ ਖ਼ਾਨੇ ਪਾਉਣਾ

ਪਹਿਲੇ ਦਿਨ ਤੋਂ ਮੈਂ ਸੀ ਸ਼ੱਕੀ
ਤੂੰ ਅੱਖ ਜੋ ਮੇਰੀ ਭੈਣ ਤੇ ਰੱਖੀ
ਨਾ ਨਾ ਭਾਬੀ ਦੋਸ਼ ਨਾ ਲਾ ਤੂੰ
ਮੇਰੇ ਬਾਰੇ ਪਿੰਡ ਵਿਚ ਪੁੱਛ ਕੇ ਆ ਤੂੰ

ਹੈ ਜੀਹਨੂੰ ਅਸੀਂ ਨਾ ਸੁੱਤੀ ਠਾਇਆ
ਸੋਹਣਾ ਉਹਨੂੰ ਭੁੱਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ

ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ

ਬੀ ਐੱਸ ਸੀ ਕਰਦੀ ਉਹ ਅੰਗਰੇਜ਼ੀ ਦੀ
ਹਾਏ ਸੱਤ ਬੈਂਡ ਤਾਂ ਛੱਡਦੀ ਨਹੀਂ
ਟੋਲ ਲਊ ਚੰਗਾ ਏਜੰਟ ਕੋਈ
ਕੈਨੇਡਾ ਤੋਂ ਉਰੇ ਆ ਕੇ ਖੜ੍ਹਦੀ ਨਹੀਂ

ਡੇਢ ਸਾਲ ਤੱਕ ਮੈਂ ਵੀ ਵਗਜੂੰ
ਜਾਣ ਸਾਰ ਮੈਂ ਤਾਂ ਕੰਮ ਤੇ ਲੱਗਜੂੰ
ਜੋ ਰਿਸ਼ਤੇਦਾਰ ਜੇ ਕਰਦੇ ਟਿੱਚਰਾਂ
ਨੀ ਹਿੱਕ ਤੇ ਦੀਵਾ ਧਰ ਦਾਂਗੇ

ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਹੈ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਸਾਰਾ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ

ਲੰਘਦੀ ਗਈ ਉਮਰ ਪੰਜਾਬ ਚੋਂ ਨਾ
ਕਿਵੇਂ ਮੁਲਕ ਬਾਹਰਲੇ ਤੋਰਾਂਗੇ
ਤੇਰੇ ਪਿੱਛੇ ਲੱਗ ਕੇ ਉਹਦੇ ਵੀ
ਸਭ ਵੇਖੇ ਸੁਪਨੇ ਤੋੜਾਂਗੇ

ਵੀ ਉਹ ਨਹੀਂ ਬਾਕੀ ਕੁੜੀਆਂ ਵਰਗੀ
ਹੈ ਤੇਜ਼ ਜ਼ਮਾਨੇ ਕੋਲੋਂ ਡਰਦੀ
ਡਾਲਰਾਂ ਵਾਲੀ ਦੌੜ ਚ ਜੋਬਨ
ਕੋਡੀਆਂ ਦੇ ਭਾਅ ਤੁਲ ਜਾਊਗਾ

ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ

ਭਾਬੀਏ ਇੱਥੇ ਤਾਂ ਧੰਦ ਪਿੱਟ ਦਿਆਂਗੇ
ਲੰਘ ਜਾਊਗੀ ਉਮਰ ਸਾਰੀ
ਜਦ ਸਾਡਾ ਸੈੱਟ ਜਿਹਾ ਹੋ ਜਾਊਗਾ
ਥੋਨੂੰ ਭੇਜ ਦਵਾਂਗੇ ਰਾਹਦਾਰੀ

ਜਦ ਉੱਥੇ ਇਕੱਠੇ ਹੋ ਗਏ ਜੋੜੇ
ਨੀ ਮੁੜਦੇ ਨਹੀਂ ਫਿਰ ਕਿਸੇ ਦੇ ਮੋੜੇ
ਕੱਲੇ ਪਿੰਡ ਭਦੌੜ ਚ ਹੋਣਗੀਆਂ
ਨੀ ਵੇਖੀ ਕੋਕੇ ਜੜ ਦਾਂਗੇ

ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਹੈ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਸਾਰਾ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ

ਨੀ ਗੱਲ ਮੇਰੀ ਵੀ ਮਨ ਲੱਗੀ ਵੇ
ਜਿਵੇਂ ਹੋ ਸਕੇ ਮੈਂ ਹੱਲ ਕਰੂੰ
ਲਊਂ ਰਾਏ ਸਲਾਹ ਤੇਰੇ ਵੀਰੇ ਨਾਲ
ਫਿਰ ਪੇਕੀਂ ਆਪਣੀ ਗੱਲ ਕਰੂੰ

ਹੁਣ ਤੇਰੇ ਸਿਰ ਸਭ ਜ਼ਿੰਮੇਵਾਰੀ
ਚਾਹੇ ਟੋਪੀ ਚਾਹੇ ਪੱਗ ਉਤਾਰੀ
ਉਹਦੇ ਭਾਗਾਂ ਨੂੰ ਰੱਬ ਜਾਣੇ
ਹਾਏ ਕਰਮ ਸਾਡਾ ਵੀ ਖੁੱਲ ਜਾਊਗਾ

ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ

ਹੈ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ
ਭੈਣ ਮੇਰੀ ਦਾ ਹੁਸਨ ਦਿਓਰਾ
ਸਾਰਾ ਖਰਚਾ ਆਪਾਂ ਕਰ ਦਾਂਗੇ
ਜੇ ਭੈਣ ਤੇਰੀ ਨੂੰ ਬਾਹਰ ਤੋਰੀਏ
ਐਵੇਂ ਸ਼ਿਫ਼ਟਾਂ ਦੇ ਵਿਚ ਰੁਲ ਜਾਊਗਾ

Kharche Lyrics In English

Bhabi kann zara mere vall kari
Hale bai kol na gall kari
Cheti dass ki naveen bujharat pauni
Main veer tere di roti launi

Uh bai mere di saali jihri
Ni parhdi aa Mohali jihri
Haan suni jaani aa agge bol ve
Man di ghundi saari khol ve

Uh man mere vich jugat aayi aa
Done tabbar tar jange
Je bhain teri nu bahar toriye
Hai kharcha aapan kar dange

Je bhain teri nu bahar toriye
Saara kharcha aapan kar dange
Je bhain teri nu bahar toriye

Paiyan ki naviyan pauniye leehan
Asi maan pyo de ghar do hi dheeyan
Dass main ki tuhada maada chahuna
Ni faide di gall khane pauna

Pehle din ton main si shakki
Tu akh jo meri bhain te rakhi
Na na bhabi dosh na la tu
Mere baare pind vich puchh ke aa tu

Hai jihnu asi na sutti thaya
Sohna uhnu bhull jauga
Bhain meri da husan diora
Aiven shiftan de vich rul jauga

Bhain meri da husan diora
Aiven shiftan de vich rul jauga
Bhain meri da husan diora

B A S C kardi uh angrezi di
Haaye satt band taan chhaddi nahi
Tol lau changa agent koi
Canada ton ure aa ke kharhdi nahi

Dedh saal takk main vi vagjun
Jaan saar main taan kam te lagjun
Jo rishtedaar je karde tichhran
Ni hikk te deeva dhar dange

Je bhain teri nu bahar toriye
Hai kharcha aapan kar dange
Je bhain teri nu bahar toriye
Saara kharcha aapan kar dange
Je bhain teri nu bahar toriye

Langhdi gayi umar Punjab chon na
Kiven mulk baharle torange
Tere pichhe lag ke uhde vi
Sabh vekhe supne torange

Vi uh nahi baaki kudiyan vargi
Hai tez zamane kolon dardi
Dollaran wali daud ch joban
Kodiyan de bha tul jauga

Bhain meri da husan diora
Aiven shiftan de vich rul jauga
Bhain meri da husan diora
Aiven shiftan de vich rul jauga
Bhain meri da husan diora

Bhabiye itthe taan dhanda pitt diange
Langh jaugi umar saari
Jad saada set jiha ho jauga
Thonu bhej davange rahdaari

Jad utthe ikkathe ho gaye jode
Ni murde nahi phir kise de mode
Kalle pind Bhadaur ch hongiyan
Ni vekhi koke jar dange

Je bhain teri nu bahar toriye
Hai kharcha aapan kar dange
Je bhain teri nu bahar toriye
Saara kharcha aapan kar dange
Je bhain teri nu bahar toriye

Ni gall meri vi man laggi ve
Jiven ho sake main hall karun
Laun raaye salah tere veere naal
Phir pekeen apni gall karun

Hun tere sir sabh zimmedari
Chahe topi chahe pagg utaari
Uhde bhagan nu Rabb jaane
Haaye karam saada vi khull jauga

Bhain meri da husan diora
Aiven shiftan de vich rul jauga
Bhain meri da husan diora
Aiven shiftan de vich rul jauga

Hai kharcha aapan kar dange
Je bhain teri nu bahar toriye
Aiven shiftan de vich rul jauga
Bhain meri da husan diora
Saara kharcha aapan kar dange
Je bhain teri nu bahar toriye
Aiven shiftan de vich rul jauga

This is it. ਖਰਚੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Prabhjot Matwar
Musician(s)Desi Crew
Label:TDot Records