ਹਰ ਮੁਸ਼ਕਿਲ (Har Mushkil) Lyrics” is a new Punjabi song from the movie Chal Mera Putt 4. Amrinder Gill sings the song, which features music composed and produced by Dr. Zeus. Mani Cheeda wrote the lyrics, and Baljit Singh arranged the music. It was released in 2025 by Rhythm Boyz.
Movie: Chal Mera Putt 4
ਹਰ ਮੁਸ਼ਕਿਲ (Har Mushkil) Lyrics In Punjabi
ਘਰ ਦੀਆਂ ਤੰਗੀਆਂ ਸੋਨ ਨੀ ਦਿੰਦਿਆਂ ਜਿੱਮੇਵਾਰਾਂ ਨੂੰ
ਰਹੇ ਨਮੋਸ਼ੀ ਦੁਨੀਆਂ ਮੂਹਰੇ ਬੇਰੁਜਗਾਰਾਂ ਨੂੰ
ਰੋਟੀ ਪਿੱਛੇ ਪੰਜਾਂ ਬੰਦਾ ਉਮਰ ਗਵਾਹ ਲੈਂਦਾ
ਟੱਬਰ ਪਾਲਣੇ ਸੋਖੇ ਨਹੀਓ ਕੱਲੇ ਕੇਹਰਾਂ ਨੂੰ
ਲੋੜ ਪੈਣ ਤੇ ਸਭ ਜਦ ਬੂਹੇ ਟੋਹ ਲੈਂਦੇ
ਫੇਰ ਤਾਂ ਬੱਸ ਹਰ ਰਿਸ਼ਤਾ ਬੇਗਾਨਾ ਲੱਗਦਾ ਏ
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
ਜਦ ਬੇਬਸੀਆਂ ਪਿੱਛੇ ਸੁਪਨੇ ਠੇਹ ਜਾਂਦੇ ਨੇ
ਰੂਹਾਂ ਕਿੱਧਰੇ ਤੇ ਦਿਲ ਕਿਦਰੇ ਰਹਿ ਜਾਂਦੇ ਨੇ
ਤਦ ਉਠਦੇ ਰੱਖ ਹੋਂਸਲੇ ਤੂਫ਼ਾਨਾਂ ਜਹੇ
ਓਹਨਾ ਲਈ ਅਸਮਾਨ ਵੀ ਨਿਵੇ ਪੈ ਜਾਂਦੇ ਨੇ
ਧੁੱਪ ਸਮਾਜ ਜੋ ਮਾਣ ਲੈਂਦੇ ਨੇ ਛਾਵਾਂ ਨੂੰ
ਓਹਨਾ ਦਾ ਝੁੱਕ ਜਾਣਾ ਫਿਰ ਅਫਸਾਨਾ ਲੱਗਦਾ ਏ
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
ਦਰਦ ਪਾਰਖੂ ਬਣੇ ਪਏ ਨੇ ਸਾਹਾਂ ਦੇ
ਹੱਥੀਂ ਤੋਰੇ ਹੋਏ ਨੇ ਪੁੱਤਰ ਮਾਂਵਾਂ ਦੇ
ਡਰ ਨੂੰ ਕੱਢ ਕੇ ਰਾਤ ਹਨੇਰੀ ਦੇ
ਤੁਰੇ ਹੋਏ ਨੇ ਰਾਹੀਂ ਲੰਮੀਆਂ ਰਾਹਾਂ ਦੇ
ਛੋਟੀ ਜਿੰਦਗੀ ਵਿੱਚ ਭਾਰੀ ਮਸਲਿਆਂ ਲਈ
ਅਕਸਰ ਇਥੇ ਉਮਰਾਂ ਦਾ ਹਰਜਾਨਾ ਲੱਗਦਾ ਏ
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
This is it. Har Mushkil Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Har Mushkil Song Info
Singer: | Amrinder Gill |
Written By: | Mani Cheeda |
Musician(s) | Dr. Zeus |
Label: | Rhythm Boyz |