Sees Di Aasees Lyrics – Diljit Dosanjh

Find the complete lyrics for Diljit Dosanjh’s spiritual song ਸੀਸ ਦੀ ਆਸੀਸ “Sees Di Aasees.” Discover the words to this beautiful track, written by Harmanjeet Singh.

Ep – Namaskar

ਸੀਸ ਦੀ ਆਸੀਸ Lyrics In Punjabi

ਤੇਗਾਂ ਦੇ ਰਬਿਹਰ ਜੋ ਪ੍ਰੇਮ ਦੇ ਸਾਗਰ
ਦੁਨੀਆਂ ਦੇ ਰਾਖੇ ਗੁਰੂ ਤੇਗ ਬਹਾਦਰ
ਦੁਨੀਆਂ ਦੇ ਰਾਖੇ ਗੁਰੂ ਤੇਗ ਬਹਾਦਰ

ਏਸੀ ਸ਼ਹਾਦਤ ਵਾਪਰੀ ਇਸ ਧਰਤ ਤੇ
ਲੋਕ ਕੀ ਪਰਲੋਕ ਚਰਨੀ ਢਹਿ ਪਏ
ਉਸ ਅਨੋਖੇ ਸ਼ੀਸ਼ ਦੀ ਆਸ਼ੀਸ਼ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸੀਸ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ

ਕਿ ਅਸਾਡੇ ਸਿਰ ਸਲਾਮਤ ਰਹਿ ਗਏ
ਕਿ ਅਸਾਡੇ ਸਿਰ ਸਲਾਮਤ ਰਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸੀਸ ਹੈ

ਖਾਲਸੇ ਦਾ ਜਨਮ ਹੋਣਾ ਤੈਅ ਹੋਇਆ
ਸੀ ਜਦੋ ਤਲਵਾਰ ਪਿੰਡੇ ਨੂੰ ਛੋਈ
ਉਸ ਲਹੂ ਦੀ ਧਾਰ ਦੀ ਕੀ ਗੱਲ ਕਰਾਂ
ਉਹ ਤਾਂ ਕਾਤਲਾਂ ਨੂੰ ਬਖਸ਼ ਦੇਦੀ ਹੈ ਢੋਈ
ਸਰਸਾ ਤਾਂ ਹੁਣ ਲੋਹੇ ਦੇ ਸੋਹਿਲੇ ਗਾਵੇਗੀ
ਸੋਨੇ ਦੇ ਕੰਗਣ ਗੰਗਾ ਦੇ ਵਿੱਚ ਵਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸ਼ੀਸ਼ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸੀਸ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ

ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ
ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ
ਬ੍ਰਹਿਮੰਡ ਸਾਰਾ ਧਿਆਨ ਦਾ ਇੱਕ ਚੋਕੜਾ
ਹਰ ਸ਼ੈਅ ਦੇ ਅੰਦਰੋ ਗੁਜਰਦੀ ਇੱਕ ਲੋਰ ਹੈ
ਤੇਰੇ ਕੀਤਿਆਂ ਕੁਝ ਵੀ ਨਾ ਹੋਵੇ ਬੰਦਿਆ
ਸਾਹ ਆਵੇ ਜਾਂ ਨਾ ਆਵੇ, ਕਿਸਦਾ ਜੋਰ ਹੈ
ਨਾ ਤਨ ਤੇਰਾ, ਨਾ ਮਨ ਤੇਰਾ, ਨਾ ਜਾਂ ਤੇਰੀ
ਬੰਦੇ ਦੇ ਅੰਦਰੋ ਬੋਲਦਾ ਕੋਈ ਹੋਰ ਹੈ
ਬੰਦੇ ਦੇ ਅੰਦਰੋ ਬੋਲਦਾ ਕੋਈ ਹੋਰ ਹੈ
ਨੋਵੇ ਣਹੱਲੇ ਦੇ ਸਲੋਕ ਸੁਣ ਮਨਾ
ਤੇ ਕਰ ਵਿਚਾਰਾਂ ਪਾਤਸ਼ਾਹ ਕੀ ਕਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸੀਸ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ
ਉਸ ਅਨੋਖੇ ਸ਼ੀਸ਼ ਦੀ ਆਸੀਸ ਹੈ
ਕਿ ਅਸਾਡੇ ਸਿਰ ਸਲਾਮਤ ਰਹਿ ਗਏ

Sees Di Aasees Lyrics In English

This is it. ਸੀਸ ਦੀ ਆਸੀਸ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Harmanjeet Singh
Musician(s)Gurmoh
Label:Diljit Dosanjh