Namaskar Lyrics – Diljit Dosanjh

Find the complete lyrics for Diljit Dosanjh’s spiritual song ਨਮਸਕਾਰ “Namaskar.” Discover the words to this beautiful track, written by Harmanjeet Singh.

Ep – Namaskar

ਨਮਸਕਾਰ Lyrics In Punjabi

ਸਭ ਇੱਕ ਨਾ ਕੋਈ ਦੂਸਰਾ
ਫਿਰ ਕਿਸ ਨਾਲ ਦੋੜਾ ਲਾਉਣੀਆ
ਇਹਨਾ ਜਿੰਦਾ ਦਾ ਜੀਵਨ ਜੀਵੇ
ਪਾਣੀ ਉੱਤੇ ਲੀਕਾਂ ਵਾਹੁਣੀਆ
ਇਕੱਠੀਆ ਨੇ ਕਦਮ ਮਿਲਵਨੇ
ਇਕੱਠੀਆ ਨੇ ਸਫਰ ਮੁਕਵਨਾ
ਰੰਗ ਰੂਪ ਅਕਾਰਾ ਤੋ ਪਰੇ
ਇੱਕ ਊਰਜਾ ਇੱਕ ਭਾਵਨਾ
ਹੁਊਮੇ ਦਾ ਚੜਿਆ ਸਾਗਰ ਏ
ਆਓ ਰਲ ਮਿਲ ਕੇ ਇਂਝ ਤਰਦੇ ਹਾਂ
ਦਿਲ ਮਿਲਣਗੇ ਹੱਥ ਜੁੜਨਗੇ
ਸਿਰ ਝੁਕਣਗੇ ਸੇਵਾ ਕਰਦਿਆ
ਦਿਲ ਮਿਲਣਗੇ ਹੱਥ ਜੁੜਨਗੇ
ਸਿਰ ਝੁਕਣਗੇ ਸਿਮਰਨ ਕਰਦਿਆ.

ਏ ਸਾਝ ਦਿਲਾਂ ਦੀ ਕਹਿ ਰਹੀ
ਚੌ ਕੂਟ ਮੇਰਾ ਪਰਿਵਾਰ ਹੈ
ਕਣ ਕਣ ਨੂੰ ਮੇਰਾ ਨਮਨ ਹੈ
ਕਣ ਕਣ ਨੂੰ ਨਮਸ਼ਕਾਰ ਹੈ
ਨਮਸ਼ਕਾਰ ਹੈ ਨਮਸ਼ਕਾਰ ਹੈ

ਸਿੱਧ ਨਾਥ ਰਿਸ਼ੀ ਮੁਨੀ ਪੀਰ ਪੈਗੰਬਰ
ਮਾਂ ਤ੍ਰਿਪਤਾ ਦੇ ਘਰ ਦਾ ਵਹਿੜਾ ਰਹੇ ਸੰਬਰ
ਚੰਨ ਬਣ ਚੜਿਆ ਤੜਾਗੀ ਦਾ ਮੋਤੀ
ਕਾਇਨਾਤ ਹੱਥ ਬੰਨ ਦਰਾ ਤੇ ਖਲੋਤੀ
ਮਾਤਾ ਝੂਲਾ ਝੁਲਾਇਆ ਜੀ ਬਾਬਾ ਖੇਲਾ ਕਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ

ਕੰਡਿਆ ਦੀ ਵਾੜੀ ਚ ਗੁਲ ਬਣ ਗਏ
ਦੋਹਾ ਜਹਾਨਾ ਚ ਪੁਲ ਬਣ ਗਏ, ਪੁਲ ਬਣ ਗਏ
ਜਪੁਜੀ ਦੇ ਆਗਣ ਚੋ ਉਠਿਆਂ ਨੇ ਲੋਆ
ਤੇਰੀ ਵੇਪਰਵਾਹੀ ਦੀਆਂ ਖੁਸ਼ਬੋਆ
ਅੰਬਰਾਂ ਨੂੰ ਤਾਰੇ ਤੇ ਬਿਰਖਾਂ ਨੂੰ ਮੇਵਾ
ਸਤਿਗੁਰ ਨੂੰ ਕਿਰਪਾ ਤੇ ਗੁਰਮੁਖ ਨੂੰ ਸੇਵਾ
ਸਭ ਸਹਿਜੇ ਪ੍ਰਗਟ ਦਾ ਤਿਪ ਤਿਪ ਸਾਗਰ ਭਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ

ਹੱਕ ਸੱਚ ਦੋਵੇ ਹੀ ਪੰਖ ਉਹਦੇ
ਸਾਹਾ ਦੇ ਵਾਜੇ ਹੀ ਸ਼ੰਖ ਉਹਦੇ, ਸ਼ੰਖ ਉਹਦੇ
ਮਨ ਦੀ ਬੰਬੀਹਾ ਤੋ ਅੰਮ੍ਰਿਤ ਦੀਆ ਕਨੀਆ
ਧੜਕਣ ਰਬਾਬ ਹੈ ਦਿਲ ਕਿਰਤਨੀਆ
ਤਰੇ ਗੁਣ ਤੋ ਉਪਰ ਤੇ ਸੰਗਤ ਤੋ ਨੀਵੇ
ਤੋਰ ਹੈ ਚਾਨਣ ਤੇ ਪੈਰ ਨੇ ਦੀਵੇ
ਭੋਜਨ ਨਾਮ ਦਾ ਛਕਦੇ ਨੇ
ਘੁੰਮ ਆਉਦੇ ਪਰੇ ਤੋ ਪਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ
ਨਾਨਕ ਨਾਮ ਰਖਾਇਆ ਜੀ ਨਿਰੰਕਾਰ ਆਪ ਉਤਰੇ

Namaskar Lyrics In English

This is it. ਨਮਸਕਾਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Harmanjeet Singh
Musician(s)Gurmoh
Label:Diljit Dosanjh