Love Punjab Song Lyrics by Jordan Sandhu

ਲਵ ਪੰਜਾਬ (Love Punjab) Song Lyrics in Punjabi by Jordan Sandhu. Mandeep Maavi writes this song’s lyrics. The music for this song is given by Mxrci.

ਲਵ ਪੰਜਾਬ Lyrics In Punjabi

ਕੁਝ ਵੀ ਨੀ ਖਾਂਦੇ ਇੱਥੇ ਵੰਡੇ ਤੋਂ ਬਿਨਾਂ
ਚੱਲਦੀ ਨੀ ਕਹੀ ਦਾਤੀ ਚੰਡੇ ਤੋਂ ਬਿਨਾਂ
ਮੋਟਰ ‘ਤੇ ਰੌਣਕ ਨੀ ਮੰਜੇ ਤੋਂ ਬਿਨਾਂ
ਲੱਗਦੀ ਨੀਂ ਰੋਟੀ ਚੰਗੀ ਗੰਢੇ ਤੋੰ ਬਿਨਾਂ

ਜਿਨ੍ਹਾਂ ਹੁੰਦਾ ਘਰ ਦਾ ਕਮਾਦ ਬੀਜਿਆ
ਉਨ੍ਹਾਂ ਕੱਢੀ ਹੁੰਦੀ ਲਾਜ਼ਮੀ ਸ਼ਰਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ

ਜਿੱਥੇ ਬੇਰੀਆਂ ਨੂੰ ਵੱਟੇ ਆ ਜੀ ਬੇਰਾਂ ਕਰਕੇ
ਘਾਟਾ ਖਾਧਾ ਏ ਪਿੰਡਾਂ ਨੇ ਥੋੜ੍ਹਾ ਸ਼ਹਿਰਾਂ ਕਰਕੇ
ਸਿਰ ਰੋਟੀਆਂ ਦਾ ਛਾਬਾ ਲੰਮੀਆਂ ਤੇ ਲੰਝੀਆਂ
ਜਾਣ ਜੱਟੀਆਂ ਖੇਤਾਂ ਨੂੰ ਲੱਗਦੀਆਂ ਚੰਗੀਆਂ

ਛੱਡ ਪੀਜ਼ੇ ਬਰਗਰ ਖਾਣੇ ਫਾਲਤੂ
ਬਾਥੂ ਪਾ ਕੇ ਬਣਿਆ ਏ ਸਾਗ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ

ਇੱਥੇ ਕਿੰਨੇ ਹੀ ਤਾਂ ਰੱਬ ਦੇ ਮੁਰੀਦ ਹੋਏ ਆ
ਧੰਨਾ, ਧਰੂ ਪ੍ਰਹਿਲਾਦ ਤੇ ਫ਼ਰੀਦ ਹੋਏ ਆ
ਜੀਹਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ
ਇਥੋਂ ਬੰਦਗੀ ਦੇ ਆਸਰੇ ਕਬੀਰ ਤਰ ਗਿਆ

ਇੱਕ ਨਾਨਕੀ ਦਾ ਵੀਰ ਨਹੀਂਓ ਜਾਣਾ ਭੁੱਲਿਆ
ਦੂਜਾ ਬਾਲਾ, ਮਰਦਾਨਾ ਤੇ ਰਬਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ

ਬਾਬੇ ਬੁੱਲੇ ਦੀਆਂ ਕਾਫ਼ੀਆਂ ਦਾ ਭਰਿਆ ਭੰਡਾਰ
ਸੁਲਤਾਨ ਬਾਹੂ ਹਾਸ਼ਮ ਅਨੇਕਾਂ ਕਿੱਸੇਕਾਰ
ਬਾਬੂ ਜੀ ਦਾ ਛੰਦ ਚੰਗਾ ਮੂੰਹ ਤੋਂ ਨਹੀਂਓ ਲੱਥਦਾ
ਬਾਬੇ ਸ਼ੌਂਕੀ ਦੀਆਂ ਵਾਰਾਂ ਉੱਤੋਂ ਕੌਣ ਨਹੀਂਓ ਨੱਚਦਾ

ਕਰਾਮਾਤ ਕਹਿ ਲੋ ਚਾਹੇ ਮੇਹਰ ਰੱਬ ਦੀ
ਇੱਥੇ ਕਣੀਆਂ ਪਵਾ ਦਿੰਦੇ ਰਾਗ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ

ਸਾਡੇ ਸੱਚੇ ਕਿਰਦਾਰ ਇਕਲਾਖੀ ਦੇਖ ਲਾ
ਸਾਡੇ ਬਾਣਿਆਂ ਚੋਂ ਝਲਕੇ ਵਿਸਾਖੀ ਦੇਖ ਲੈ
ਸ਼ਾਮ ਸਿਉਂ ਅਟਾਰੀ, ਜੱਸਾ ਸਿੰਘ ਨਲੂਆ
ਪੜ੍ਹ ਕੇ ਜੰਗਾਂ ਦੀ ਕੇਰਾਂ ਸਾਖੀ ਦੇਖ ਲਾ

ਓ ਦੁਨੀਆਂ ਤੇ ਕਿਤੇ ਕੋਈ ਬਿਪਤਾ ਪਵੇ
ਜਾ ਕੇ ਪੰਜਾਬ ਸਾਰ ਪਹਿਲਾਂ ਹੀ ਲਵੇ
ਆਪ ਤਾਂ ਪੰਜਾਬ ਬਹੁਤ ਕੁਝ ਝੱਲ ਗਿਆ
ਗੁਰੂਆਂ ਦੀ ਕ੍ਰਿਪਾ ਨਾਲ ਉੱਠਦਾ ਰਵੇ

ਦਿਨ ਸੁਰਗਾਂ ਤੂੰ ਸੋਹਣੇ ਸੀ ਮਨਦੀਪ ਮਾਵੀਆ
ਜਦੋਂ ਰਾਜੇ ਰਣਜੀਤ ਦਾ ਸੀ ਰਾਜ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ
ਹਿੰਮਤ, ਦਲੇਰੀ, ਕੁਰਬਾਨੀ, ਜਜ਼ਬਾ
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ

Love Punjab Lyrics In English

Kujh vi ni khaande itthe vande ton bina
Chaldi ni kahi daati chande ton bina
Motor ‘te raunak ni manje ton bina
Laggdi ni roti changi gandhe ton bina

Jinna hunda ghar da kamaad beejya
Unna kaddhi hundi laazmi sharaab sajjna
Himmat, daleri, kurbani, jazba
Pyaar da hi dooja naa Punjab sajjna
Himmat, daleri, kurbani, jazba
Pyaar da hi dooja naa Punjab sajjna

Jitthe beriyan nu watte aa ji beran karke
Ghaata khadha ae pindan ne thoda shehran karke
Sir rotiyan da chhaba lammiyan te lanjhiyan
Jaan jattiyan khetan nu lagdiyan changiyan

Chhadd pizza burger khaane faaltu
Baathu paa ke baniya ae saag sajjna
Himmat, daleri, kurbani, jazba
Pyaar da hi dooja naa Punjab sajjna
Himmat, daleri, kurbani, jazba
Pyaar da hi dooja naa Punjab sajjna

Itthe kinne hi ta Rabb de mureed hoye aa
Dhanna, Dhru, Prahlad te Farid hoye aa
Jihda paani di lehar te sareer tar gaya
Ithon bandgi de aasre Kabir tar gaya

Ikk Nanaki da veer nahiyo jaana bhullya
Dooja Bala, Mardana te rabab sajjna
Himmat, daleri, kurbani, jazba
Pyaar da hi dooja naa Punjab sajjna
Himmat, daleri, kurbani, jazba
Pyaar da hi dooja naa Punjab sajjna

Babe Bulle diyan kaafiyan da bharya bhandaar
Sultan Bahu Hasham anekan kissekaar
Babu ji da chhand changa mooh ton nahiyo lathda
Babe Shaunki diyan vaaran utton kaun nahiyo nachda

Karaamaat keh lo chahe mehar Rabb di
Itthe kaniyan pawa dinde raag sajjna
Himmat, daleri, kurbani, jazba
Pyaar da hi dooja naa Punjab sajjna
Himmat, daleri, kurbani, jazba
Pyaar da hi dooja naa Punjab sajjna

Saade sache kirdaar iklakhi dekh la
Saade baaneyan chon jhalke Visaakhi dekh lai
Shaam Syon Attari, Jassa Singh Ahluwalia
Parh ke janggan di keraan saakhi dekh la

O duniya te kitte koi bipta pave
Ja ke Punjab saar pehlan hi lave
Aap ta Punjab bahut kujh jhall gaya
Guruan di kirpa naal utthda rave

Din surgan ton sohne si Mandeep Mawiya
Jadon Raja Ranjit da si raaj sajjna
Himmat, daleri, kurbani, jazba
Pyaar da hi dooja naa Punjab sajjna
Himmat, daleri, kurbani, jazba
Pyaar da hi dooja naa Punjab sajjna

This is it. Love Punjab Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Jordan Sandhu
Written By:Mandeep Maavi
Musician(s)Mxrci
Label:Jordan Sandhu