ਜਿੱਤ (Jit) song sung by Manmohan Waris & Kamal Heer is the most recent Panjabi song. This song lyrics are written by Gill Raunta, while this movie tune is starring Manmohan Waris, Kamal Heer .
ਜਿੱਤ (jit)Lyrics In Panjabi
ਲੜਦੇ ਹੁੰਦੇ ਆ ਲਾ ਕੇ ਬਾਜ਼ੀ ਜਾਨ ਦੀ,
ਭੱਜਦੇ ਨਾ ਸੂਰਮੇ ਮੈਦਾਨ ਛੱਡ ਕੇ
ਅੰਬਰਾਂ ਨੂੰ ਟੱਚ ਕਰੇ ਸੋਚ ਜਿਨ੍ਹਾਂ ਦੀ,
ਮੰਜ਼ਿਲਾਂ ਤੋਂ ਮੁੜਦੇ ਆ ਝੰਡੇ ਗੱਡ ਕੇ
ਖੂਨ ਦੀ ਪਾਰ ਚਾੜ੍ਹੀ ਹੋਈ ਡੋਰ ਨੂੰ,
ਗੁੱਡੀ ਐਵੈਂ ਨਹੀਂ ਸੰਘਰਸ਼ਾਂ ਦੀ ਅੰਬਰੀਂ ਚੜ੍ਹੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਓਹੀ ਸਦਾ ਜ਼ੁਲਮਾਂ ਦੇ ਨਾਲ਼ ਭਿੜਦੇ,
ਜਿਹੜੇ ਆਪਣੇ ਹੱਡਾਂ ਨੂੰ ਚੁੱਲ੍ਹੇ ਡਾਹੁਣ ਜਾਣਦੇ
ਕਿਸੇ ਦੇ ਘਰਾਂ ‘ਤੇ ਕਰਦੇ ਨਹੀਂ ਕਬਜ਼ੇ,
ਆਪਣੇ ਜੋ ਘੁਰਨੇ ਬਣਾਉਣ ਜਾਣਦੇ
ਹੋਂਦ ਨੂੰ ਬਚਾਉਣ ਦੀ ਆ ਜੱਦੋ-ਜਹਿਦ
ਓ ਜਾਣੀ ਇਹ ਲੜਾਈ ਵਾਰ-ਵਾਰ ਨਾ ਲੜੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਨੀਵੀਂ ਪਾ ਕੇ ਜ਼ਿੰਦਗੀ ਜਿਉ ਨਹੀਂ ਸਕਦੇ,
ਬੁਰੇ ਵਕਤਾਂ ਦੇ ਮੂਹਰੇ ਉਹੋ ਤਾਂ ਬੋਲਦੇ
ਦੂਜਿਆਂ ਤੋਂ ਵੱਖ ਜਿਹੜੇ ਲੈਣ ਸੁਫਨੇਂ,
ਉਨ੍ਹਾਂ ਦੇ ਹੀ ਦੁਨੀਆਂ ‘ਤੇ ਨਾਂ ਬੋਲਦੇ
ਰੋਕਿਆਂ ਨਾ ਰੁਕਦੇ ਇਹ ਬੰਬ ਜਿਗਰੇ,
ਗਿੱਲ ਰੌਂਤਿਆ ਮੁੜਾਂਗੇ ਘਰੇ ਭੰਨ ਕੇ ਅੜੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
ਆਖਰੀ ਪਲਾਂ ‘ਤੇ ਯੁੱਧ ਆਰ-ਪਾਰ ਦਾ,
ਦੱਬਣਾ ਨਹੀਂ ਜਿੱਤ ਸਾਡੇ ਦਰਾਂ ਤੇ ਖੜ੍ਹੀ
This is it. Jit Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Jit Song Detail
Singer | Manmohan Waris, Kamal Heer |
Cast | Manmohan Waris, Kamal Heer |
Music | Sangtar |
Writer | Gill Raunta |
Added On | 08-11-2021 |
Lebal | Plasma Records |