Birbal Lyrics In Punjabi Jang Dhillon

ਬੀਰਬਲ (Birbal) Lyrics In Punjabi by Tiger. Jang Dhillon writes this song’s lyrics. The music for this song is given by Tren D.

ਬੀਰਬਲ Lyrics In Punjabi

ਰੱਤ ਤੋ ਗੂੜੇ ਡੰਬੀ ਚਾਦਰੇ
ਕੁੜਤੇ ਬੱਦਲੋ ਫਿੱਕੇ
ਨੇਜੇ ਵਰਗੀ ਧੋਣ ਤੇ ਲਿਸ਼ਕਣ
ਖਾਲਸਾ ਰਾਜ ਦੇ ਸਿੱਕੇ
ਪਾਣੀ ਪੱਤੀ ਅੱਖ ਬਲੋਰੀ
ਪਲਕਾ ਕਾਲਸ ਟਿੱਕੇ
ਭੁੱਲ ਜਾਵੇਗੀ ਇਸ਼ਕ ਦੀ ਪੈਤੀ
ਪੜ ਆਸ਼ਕ ਦੇ ਚਿੱਠੇ
ਹੋ ਮੁੜਕੇ ਮਿਲਣਾ ਮਿਲਣਾ ਈ ਕਰਦਾ
ਮਿਲਕੇ ਜਾਦਾ ਜਿਹੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ

ਰੂਹ ਟਿੱਬਿਆ ਦੇ ਰੇਤੇ ਵਰਗੀ
ਤਣ ਕਾਹੀ ਦਾ ਫੰਬਾ
ਬਣਤਰ ਜੱਟ ਦੀ ਟਾਲੀ ਜੇਸੀ
ਨੈਣ ਨਕਸ਼ ਜਿਉ ਰੰਬਾ
ਮਿਸਰੀ ਸਰੋ ਤੋ ਸੋਹਣਾ ਚੋਬਰ
ਕੱਦ ਜੱਤਰ ਦਾ ਡੰਡਾ
ਪਲਟਨ ਥੱਲੇ ਕੁੱਟਦਾ ਬੇਗੀਆ
ਡਾ ਕੇ ਬਾਣ ਦਾ ਮੰਜਾ
ਬੀਰਬਲ ਵਰਗੀ ਏ ਮੱਤ ਪੱਟੂ ਦੀ
ਦਿਲ ਤੋ ਖੁੱਲਾ ਵਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ

ਪਰਬਰੀਏ ਪੀਰਾ ਅੱਗੇ
ਵਾਹਿਦ ਤੇਨੂੰ ਮੰਗਾ
ਸੁੱਚੇ ਹੱਥੀ ਪਾਵਾ ਤੇਰੇ
ਰੰਗ ਅਨਾਰੀ ਰੰਗਾ
ਤੂੰ ਫਬ ਫਭ ਕਰਦੀ ਚੜੇ ਚੁਬਾਰੇ
ਹੋ ਮੈ ਫਿਰਨੀ ਤੋ ਲੰਗਾ
ਹੋ ਤੈਨੂੰ ਆਵਨ ਮੋਹ ਤੇ ਹੰਜੂ
ਮੈ ਯਾਦਾ ਵਿੱਚ ਖੰਗਾ
ਅਜਲਾ ਤੀਕਰ ਵਸਦਾ ਹੋਜੇ
ਤੇਰਾ ਚੁੱਲਾ ਚੋਕਾ
ਹੋ ਤਲੀ ਤੇਰੀ ਤੇ ਧਰ ਕੇ ਖਾਵਾ
ਨੀ ਮਖਣੀ ਖੰਡ ਪਰੋਠਾ
ਕੁਲ ਖਲਕਤ ਦੀ ਲਈ ਤਲਾਸ਼ੀ
ਸਾਥੋ ਸ਼ੋਕੀ ਕਹਿੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ

ਨਿਰਗਿਸ ਫੁੱਲ ਦੀ ਭੈਣ ਚਚੇਰੀ
ਪੰਜ ਫੂਲ ਜਿਉ ਰਾਣੀ
ਹੋ ਪਾਕ ਮੁਹੱਬਤ ਗਟ ਗਟ ਪੀਜੂ
ਹੋ ਚੋਬਰ ਨਜਰਾ ਥਾਣੀ
ਹੋ ਰਾਜੇ ਪੀਰ ਤੋ ਮੰਗਾ ਤੈਨੂੰ
ਭਰਕੇ ਚੂਲੀ ਪਾਣੀ
ਹੋ ਮਣਕਾ ਇਸ ਮਲੂਕ ਨੂੰ ਪਾਕੇ
ਕਾਮਲ ਮੈਰੀ ਕਹਾਣੀ
ਤੇਰਾ ਹੁਸਨ ਜਿਉ ਲਾਲੀ ਜੈਸਾ
ਮੈ ਰੋਡੇ ਦਾ ਹਾਣੀ
ਹੋ ਜੰਗ ਢਿਲੋ ਨੇ ਰਿੜਕੇ ਅੱਖਰ
ਬਣਗੀ ਕਲਮ ਮਧਾਨੀ
ਸਤਲੁਜ ਕੰਢੇ ਟਿੱਬਿਆ ਦੇ ਵਿੱਚ
ਪਿੰਡ ਭੜੇਨ ਏ ਡੇਰਾ
ਜੱਟ ਮਿਰਜੇ ਦੀ ਬੱਕੀ ਵਰਗਾ
ਤੁਰਦਾ ਖਾ ਖਾ ਗੇੜਾ

This is it. Birbal Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Tiger
Written By:Jang Dhillon
Musician(s)Tren D
Label:Leaf Records