Baaj Te Ghoda lyrics by Diljit Dosanjh

ਬਾਜ਼ ਤੇ ਘੋੜਾ (Baaj Te Ghoda) This new Punjabi song by the Diljit Dosanjh. Harmanjeet Singh writes this song’s lyrics. The music for this song is given by VRAKXMUSIC.

ਬਾਜ਼ ਤੇ ਘੋੜਾ Lyrics In Punjabi

ਉਹ ਮਿਹਰਬਾਨ, ਮਾਹਾਰਾਜ ਸੱਚਾ,
ਦਸਮੇਸ਼ ਪਿਤਾ ਸਮਰੱਥ ਗੁਰੂ
ਇਹਨਾਂ ਰੁਲ਼ਦੀਆਂ ਫਿਰਦੀਆਂ ਜ਼ਿੰਦਗੀਆਂ ਸਿਰ ਤੇ
ਰੱਖਦਾ ਆਇਐ ਹੱਥ ਗੁਰੂ
ਜੀਹਦੇ ਬੋਲ ਅਕਾਲ ਦੀ, ਉਸਤਤ ਨੇ,
ਸ਼ਬਦਾਂ ਵਿੱਚ ਸਜੇ, ਦੀਵਾਨ ਹੁੰਦੇ

ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ
ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ

ਕੋਈ ਬੋਲ ਅਗੰਮੀ, ਗਾਉਂਦੀ ਏ,
ਜਿਹੜੀ ਧੂੜ ਉੱਠੇ, ਰਾਹਾਂ ਚੋ
ਜੀਹਨੇ ਸੁਣਨਾ ਹੁੰਦਾ, ਸੁਣ ਲੈਂਦੇ,
ਕੋਈ ਰੱਬੀ ਹੁਕਮ ਹਵਾਵਾਂ ਚੋ
ਕਿੰਨੇ ਜਨਮ-ਜਨਮ ਤੋਂ, ਤਰਸਦੇ ਸੀ
ਜੋ ਨਜ਼ਰਾਂ ਵਿੱਚ ਪਰਵਾਨ ਹੁੰਦੇ

ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ
ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ

ਇਹ ਭੀੜ ਨਹੀਂ, ਸੰਗਤ ਹੈ,
ਤੁਸੀਂ ਨਜ਼ਰਾਂ ਕਿਉਂ, ਪੜਚੋਲੀਆਂ ਨੀਂ
ਜ੍ਹਿਨਾਂ ਸੱਜਣਾ ਨੂੰ ਉਹਦੀ, ਦਾਤ ਮਿਲੀ,
ਉਹਨਾਂ ਅੱਖਾਂ ਮੁੰਦ ਲਈਆਂ, ਖੋਲ੍ਹੀਆਂ ਨਈਂ
ਸਾਰੇ ਦਿਨ ਲਈ ਸੁਰਤੀ, ਜੁੜ ਜਾਂਦੀ
ਅੰਮ੍ਰਿਤ ਵੇਲੇ, ਇਸ਼ਨਾਨ ਹੁੰਦੇ

ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ
ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ

ਅਸੀਂ ਉੱਪਰੋਂ-ਉੱਪਰੋਂ, ਵੇਹਦੇ ਰਹੇ
ਹੁਣ ਅੱਖ ਤੋਂ ਪਰਦਾ, ਚੱਕਣਾ ਪਊ
ਉਹਦੀ ਮਹਾਂ-ਮੌਲਿਕ ਸ਼ਖ਼ਸੀਅਤ ਨੂੰ
ਜ਼ਰਾ ਸੂਖ਼ਮ ਹੋ ਕੇ ਤੱਕਣਾ ਪਊ
ਓਦੋਂ ਅਸਲ ਵਿਸਾਖੀ, ਚੜ੍ਹਦੀ ਏ,
ਜਦੋਂ ਧੁਰ ਅੰਦਰੋਂ, ਐਲਾਨ ਹੁੰਦੇ

ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ
ਉਹਦਾ ਬਾਜ ਤੇ ਘੋੜਾ, ਦੇਖਣ ਲਈ
ਲੱਖ ਰਿਸ਼ੀ-ਮੁਨੀ, ਕੁਰਬਾਨ ਹੁੰਦੇ

This is it. ਬਾਜ਼ ਤੇ ਘੋੜਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Harmanjeet Singh
Musician(s)VRAKXMUSIC